Kapurthalaਐਸਐਸਪੀ ਕਪੂਰਥਲਾ ਨੇ ਮੋਬਾਈਲ ਖੋਹਣ ਵਾਲੇ ਗਿਰੋਹ ਨੂੰ ਫੜਨ ਵਾਲੀ ਬਹਾਦਰ ਲੜਕੀ ਨੂੰ ਕੀਤਾ ਸਨਮਾਨਿਤ

ਐਸਐਸਪੀ ਕਪੂਰਥਲਾ ਨੇ ਮੋਬਾਈਲ ਖੋਹਣ ਵਾਲੇ ਗਿਰੋਹ ਨੂੰ ਫੜਨ ਵਾਲੀ ਬਹਾਦਰ ਲੜਕੀ ਨੂੰ ਕੀਤਾ ਸਨਮਾਨਿਤ

Date:

ਲੁਟੇਰਿਆਂ ਨੇ ਕੌਰ ਦੀ ਮਾਂ ਦਾ ਫੋਨ ਖੋਹ ਕੇ ਹੋਏ ਸੀ ਫ਼ਰਾਰ।

ਕਪੂਰਥਲਾ/ਚੰਦਰ ਸ਼ੇਖਰ ਕਾਲਿਆਂ: ਗੁਰਵਿੰਦਰ ਕੌਰ ਦੇ ਇਸ ਦਲੇਰੀ ਭਰੇ ਕਾਰਨਾਮੇ ਨੂੰ ਦੇਖਦੇ ਹੋਏ ਜਿਸ ਨੇ ਸ਼ੁੱਕਰਵਾਰ ਨੂੰ ਕਪੂਰਥਲਾ ਦੀ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ‘ਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਜੋ ਉਸ ਦੀ ਮਾਂ ਦਾ ਮੋਬਾਈਲ ਫੋਨ ਖੋਹ ਕੇ ਲੈ ਗਏ ਸੀ ਪਰ ਕੌਰ ਤੇ ਉਨ੍ਹਾਂ ਦੁਆਰਾਂ ਹਮਲਾ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਫੜਨ ‘ਚ ਕਾਮਯਾਬ ਰਹੀ, ਕਪੂਰਥਲਾ ਦੇ ਸੀਨੀਅਰ ਪੁਲਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਨੇ ਸ਼ੁੱਕਰਵਾਰ ਨੂੰ ਇਸ ਬਹਾਦਰ ਲੜਕੀ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।

ਖੱਖ ਨੇ ਗੁਰਵਿੰਦਰ ਕੌਰ ਨੂੰ ਉਸਦੇ ਮਾਤਾ-ਪਿਤਾ ਸਮੇਤ ਐਸਐਸਪੀ ਦਫ਼ਤਰ ਕਪੂਰਥਲਾ ਵਿਖੇ ਚਾਹ ਦੇ ਕੱਪ ਲਈ ਬੁਲਾਇਆ ਅਤੇ ਉਸ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁਰਵਿੰਦਰ ਹੋਰ ਲੜਕੀਆਂ ਲਈ ਆਈਡਲ ਬਣ ਕੇ ਸਮਾਜ ਦਾ ਮਾਣ ਵਧਾਇਆ ਹੈ।

ਐਸਐਸਪੀ ਨੇ ਦੱਸਿਆ ਕਿ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਲੜਕੀ ਦੀ ਮਾਤਾ ਪਿੰਡ ਸਤਰੰਗੜਾ ਵਿੱਚ ਆਪਣੇ ਘਰ ਦੇ ਬਾਹਰ ਬੈਠੀ ਸੀ ਜਦੋਂ ਦੋ ਨਕਾਬਪੋਸ਼ ਨੌਜਵਾਨ ਆਏ ਅਤੇ ਉਸ ਦੀ ਮਾਂ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਜਦੋਂ ਉਸ ਦੀ ਮਾਂ ਨੇ ਇਸ ਘਟਨਾ ਦੀ ਸੂਚਨਾ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੂੰ ਦਿੱਤੀ ਤਾਂ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਕੈਮਰੇ ਦੀ ਰਿਕਾਰਡਿੰਗ ਚੈੱਕ ਕਰਕੇ ਭਾਲ ਸ਼ੁਰੂ ਕਰ ਦਿੱਤੀ।

ਲੜਕੀ ਗੁਰਵਿੰਦਰ ਕੌਰ ਨੇ ਘਰ ਪਹੁੰਚ ਕੇ ਸੀਸੀਟੀਵੀ ਫੁਟੇਜ ਚੈੱਕ ਕੀਤੀ। ਗੁਰਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਭਤੀਜੇ ਨੂੰ ਫੋਨ ਆਇਆ ਕਿ ਉਕਤ ਲੁਟੇਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਦੇ ਬਾਹਰ ਖੜ੍ਹੇ ਹਨ। ਜਿਵੇਂ ਹੀ ਉਹ ਸਕੂਲ ਦੇ ਨਜ਼ਦੀਕ ਮੌਕੇ ‘ਤੇ ਪਹੁੰਚੀ ਤਾਂ ਉਕਤ ਲੁਟੇਰੇ ਉਥੋਂ ਫਰਾਰ ਹੋ ਗਏ ਅਤੇ ਬਾਅਦ ‘ਚ ਸ਼੍ਰੀ ਹੱਟ ਸਾਹਿਬ ਦੇ ਨੇੜੇ ਲੜਕੀ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਪਛਾਣ ਜਸਵਿੰਦਰ ਸਿੰਘ ਵਾਸੀ ਦਿਹਾਤੀ ਚੰਡੀਗੜ੍ਹ ਕਲੋਨੀ ਅਤੇ ਜੱਸੀ ਵਾਸੀ ਲੋਹੀਆਂ ਖਾਸ ਜਲੰਧਰ ਵਜੋਂ ਕੀਤੀ ਗਈ ਹੈ।

अगर आप हमारे साथ कोई खबर साँझा करना चाहते हैं तो इस +91-95011-99782 नंबर पर संपर्क करें और हमारे सोशल मीडिया को फॉलो करने के नीचे दिए लिंक पर क्लिक करें,

Follow us on social media:

Popular

More like this
Related

15 राज्यों में आज बारिश का अलर्ट जारी

नई दिल्ली : मौसम विभाग ने 15 राज्यों में बारिश...

खाते से पैसा निकालने का बदला नियम

नौकरीपेशा लोगों के लिए उनके बुढ़ापे का सहारा पेंशन...

Punjab: कैबिनेट मंत्री Anmol Gagan Mann की आज शादी, CM Mann सहित बड़े नेता पहुंचेंगे

पटियाला : आम आदमी पार्टी की कैबिनेट मंत्री अनमोल...

अब 10वीं पास भी कर सकते हैं रेलवे में सरकारी नौकरियों के लिए आवेदन

North Eastern Railwa Apprentice Posts: अगर आप भारतीय रेलवे में...

T-20 World Cup में USA ने रचा इतिहास, Pakistan हुआ बाहर

T-20 World Cup 2026 के लिए डॉयरेक्ट क्वालिफाई करना...

विदेश में Jalandhar की 2 बहनों पर हमलावार ने चलाई गोलियां, एक की मौत, देखें वीडियो

घटना में नकोदर का आरोपी गिरफ्तार जालंधर, ENS: अमेरिका के न्यूजर्सी...

आयोध्या में राम मंदिर को लेकर आतंकी अलर्ट, बढ़ाई सुरक्षा

नई दिल्ली : आयोध्या में राम मंदिर को लेकर आतंकी...

NEET परीक्षा मामला : बिहार में 19 लोग गिरफ्तार, 4 लोगों के एडमिट कार्ड की फोटो कॉपी बरामद

बिहार: NEET परीक्षा में धांधली, भ्रष्टाचार या पेपर लीक...